Amritbani

ਸਿਰੀਰਾਗੁ ॥

ਤੋਹੀ ਮੋਹੀ, ਮੋਹੀ ਤੋਹੀ; ਅੰਤਰੁ ਕੈਸਾ ॥
ਕਨਕ ਕਟਿਕ; ਜਲ ਤਰੰਗ ਜੈਸਾ ॥੧॥
ਜਉ ਪੈ ਹਮ, ਨ ਪਾਪ ਕਰੰਤਾ; ਅਹੇ ਅਨੰਤਾ! ॥
ਪਤਿਤ ਪਾਵਨ ਨਾਮੁ, ਕੈਸੇ ਹੁੰਤਾ ॥੧॥ ਰਹਾਉ ॥
ਤੁਮ੍ਹ੍ਹ ਜੁ ਨਾਇਕ ਆਛਹੁ, ਅੰਤਰਜਾਮੀ ॥
ਪ੍ਰਭ ਤੇ, ਜਨੁ ਜਾਨੀਜੈ; ਜਨ ਤੇ, ਸੁਆਮੀ ॥੨॥
ਸਰੀਰੁ ਆਰਾਧੈ; ਮੋ ਕਉ ਬੀਚਾਰੁ ਦੇਹੂ ॥
ਰਵਿਦਾਸ ਸਮ ਦਲ, ਸਮਝਾਵੈ ਕੋਊ ॥੩॥

Sree Raag:
 
You are me, and I am You-what is the difference between us?
We are like gold and the bracelet, or water and the waves. ||1||
If I did not commit any sins, O Infinite Lord,
how would You have acquired the name, 'Redeemer of sinners'? ||1||Pause||
You are my Master, the Inner-knower, Searcher of hearts.
The servant is known by his God, and the Lord and Master is known by His servant. ||2||
Grant me the wisdom to worship and adore You with my body.
O Ravi Daas, one who understands that the Lord is equally in all, is very rare. ||3||


ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ

ਮੇਰੀ ਸੰਗਤਿ ਪੋਚ, ਸੋਚ ਦਿਨੁ ਰਾਤੀ ॥
ਮੇਰਾ ਕਰਮੁ ਕੁਟਿਲਤਾ, ਜਨਮੁ ਕੁਭਾਂਤੀ ॥੧॥
ਰਾਮ ਗੁਸਈਆ, ਜੀਅ ਕੇ ਜੀਵਨਾ ॥
ਮੋਹਿ ਨ ਬਿਸਾਰਹੁ, ਮੈ ਜਨੁ ਤੇਰਾ ॥੧॥ ਰਹਾਉ ॥
ਮੇਰੀ ਹਰਹੁ ਬਿਪਤਿ, ਜਨ ਕਰਹੁ ਸੁਭਾਈ ॥
ਚਰਣ ਨ ਛਾਡਉ, ਸਰੀਰ ਕਲ ਜਾਈ ॥੨॥
ਕਹੁ ਰਵਿਦਾਸ, ਪਰਉ ਤੇਰੀ ਸਾਭਾ ॥
ਬੇਗਿ ਮਿਲਹੁ ਜਨ, ਕਰਿ ਨ ਬਿਲਾਂਬਾ ॥੩॥੧॥

Raag Gauree, Padas Of Ravi Daas Jee, Gauree Gwaarayree:  

The company I keep is wretched and low, and I am anxious day and night;
my actions are crooked, and I am of lowly birth. ||1||
O Lord, Master of the earth, Life of the soul,
please do not forget me! I am Your humble servant. ||1||Pause||
Take away my pains, and bless Your humble servant with Your Sublime Love.
I shall not leave Your Feet, even though my body may perish. ||2||
Says Ravi Daas, I seek the protection of Your Sanctuary;
please, meet Your humble servant - do not delay! ||3||1||


ਗਉੜੀ ਗੁਆਰੇਰੀ

ਬੇਗਮ ਪੁਰਾ, ਸਹਰ ਕੋ ਨਾਉ ॥
ਦੂਖੁ ਅੰਦੋਹੁ, ਨਹੀ ਤਿਹਿ ਠਾਉ ॥
ਨਾਂ ਤਸਵੀਸ, ਖਿਰਾਜੁ ਨ ਮਾਲੁ ॥
ਖਉਫੁ ਨ ਖਤਾ, ਨ ਤਰਸੁ ਜਵਾਲੁ ॥੧॥
ਅਬ, ਮੋਹਿ ਖੂਬ ਵਤਨ ਗਹ ਪਾਈ ॥
ਊਹਾਂ ਖੈਰਿ ਸਦਾ, ਮੇਰੇ ਭਾਈ! ॥੧॥ ਰਹਾਉ ॥
ਕਾਇਮੁ ਦਾਇਮੁ, ਸਦਾ ਪਾਤਿਸਾਹੀ ॥
ਦੋਮ ਨ ਸੇਮ, ਏਕ ਸੋ ਆਹੀ ॥
ਆਬਾਦਾਨੁ, ਸਦਾ ਮਸਹੂਰ ॥
ਊਹਾਂ ਗਨੀ ਬਸਹਿ, ਮਾਮੂਰ ॥੨॥
ਤਿਉ ਤਿਉ ਸੈਲ ਕਰਹਿ, ਜਿਉ ਭਾਵੈ ॥
ਮਹਰਮ ਮਹਲ, ਨ ਕੋ ਅਟਕਾਵੈ ॥
ਕਹਿ ਰਵਿਦਾਸ, ਖਲਾਸ ਚਮਾਰਾ ॥
ਜੋ ਹਮ ਸਹਰੀ, ਸੁ ਮੀਤੁ ਹਮਾਰਾ ॥੩॥੨॥

Gauree Gwaarayree

Baygumpura, 'the city without sorrow', is the name of the town.
There is no suffering or anxiety there.
There are no troubles or taxes on commodities there.
There is no fear, blemish or downfall there. ||1||
Now, I have found this most excellent city.
There is lasting peace and safety there, O Siblings of Destiny. ||1||Pause||
God's Kingdom is steady, stable and eternal.
There is no second or third status; all are equal there.
That city is populous and eternally famous.
Those who live there are wealthy and contented. ||2||
They stroll about freely, just as they please.
They know the Mansion of the Lord's Presence, and no one blocks their way.
Says Ravi Daas, the emancipated shoe-maker:
whoever is a citizen there, is a friend of mine. ||3||2||


ਗਉੜੀ ਬੈਰਾਗਣਿ ਰਵਿਦਾਸ ਜੀਉ ॥

ਘਟ ਅਵਘਟ ਡੂਗਰ ਘਣਾ; ਇਕੁ ਨਿਰਗੁਣੁ ਬੈਲੁ ਹਮਾਰ ॥
ਰਮਈਏ ਸਿਉ ਇਕ ਬੇਨਤੀ; ਮੇਰੀ ਪੂੰਜੀ ਰਾਖੁ ਮੁਰਾਰਿ ॥੧॥
ਕੋ ਬਨਜਾਰੋ ਰਾਮ ਕੋ; ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
ਹਉ ਬਨਜਾਰੋ ਰਾਮ ਕੋ; ਸਹਜ ਕਰਉ ਬ੍ਯ੍ਯਾਪਾਰੁ ॥
ਮੈ ਰਾਮ ਨਾਮ ਧਨੁ ਲਾਦਿਆ; ਬਿਖੁ ਲਾਦੀ ਸੰਸਾਰਿ ॥੨॥
ਉਰਵਾਰ ਪਾਰ ਕੇ ਦਾਨੀਆ! ਲਿਖਿ ਲੇਹੁ ਆਲ ਪਤਾਲੁ ॥
ਮੋਹਿ ਜਮ ਡੰਡੁ ਨ ਲਾਗਈ; ਤਜੀਲੇ ਸਰਬ ਜੰਜਾਲ ॥੩॥
ਜੈਸਾ ਰੰਗੁ ਕਸੁੰਭ ਕਾ; ਤੈਸਾ ਇਹੁ ਸੰਸਾਰੁ ॥
ਮੇਰੇ ਰਮਈਏ ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ॥੪॥੧॥

Gauree Bairaagan, Ravi Daas Jee:

The path to God is very treacherous and mountainous, and all I have is this worthless ox.
I offer this one prayer to the Lord, to preserve my capital. ||1||
Is there any merchant of the Lord to join me? My cargo is loaded, and now I am leaving. ||1||Pause||

I am the merchant of the Lord; I deal in spiritual wisdom.
I have loaded the Wealth of the Lord's Name; the world has loaded poison. ||2||
O you who know this world and the world beyond: write whatever nonsense you please about me.
The club of the Messenger of Death shall not strike me, since I have cast off all entanglements. ||3||
Love of this world is like the pale, temporary color of the safflower.
The color of my Lord's Love, however, is permanent, like the dye of the madder plant. So says Ravi Daas, the tanner. ||4||1||


ਗਉੜੀ ਪੂਰਬੀ ਰਵਿਦਾਸ ਜੀਉ

ਕੂਪੁ ਭਰਿਓ ਜੈਸੇ ਦਾਦਿਰਾ; ਕਛੁ ਦੇਸੁ ਬਿਦੇਸੁ ਨ ਬੂਝ ॥
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ; ਕਛੁ ਆਰਾ ਪਾਰੁ ਨ ਸੂਝ ॥੧॥
ਸਗਲ ਭਵਨ ਕੇ ਨਾਇਕਾ; ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥
ਮਲਿਨ ਭਈ ਮਤਿ, ਮਾਧਵਾ! ਤੇਰੀ ਗਤਿ ਲਖੀ ਨ ਜਾਇ ॥
ਰਹੁ ਕ੍ਰਿਪਾ ਭ੍ਰਮੁ ਚੂਕਈ; ਮੈ ਸੁਮਤਿ ਦੇਹੁ ਸਮਝਾਇ ॥੨॥
ਜੋਗੀਸਰ ਪਾਵਹਿ ਨਹੀ; ਤੁਅ ਗੁਣ ਕਥਨੁ ਅਪਾਰ ॥ ਪ੍
ਰੇਮ ਭਗਤਿ ਕੈ ਕਾਰਣੈ; ਕਹੁ ਰਵਿਦਾਸ ਚਮਾਰ ॥੩॥੧॥

Gauree Poorbee, Ravi Daas Jee:

The frog in the deep well knows nothing of its own country or other lands;
just so, my mind, infatuated with corruption, understands nothing about this world or the next. ||1||
O Lord of all worlds: reveal to me, even for an instant, the Blessed Vision of Your Darshan. ||1||Pause||
My intellect is polluted; I cannot understand Your state, O Lord.
Take pity on me, dispel my doubts, and teach me true wisdom. ||2||
Even the great Yogis cannot describe Your Glorious Virtues; they are beyond words.
I am dedicated to Your loving devotional worship, says Ravi Daas the tanner. ||3||1||


ਗਉੜੀ ਬੈਰਾਗਣਿ

ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ ॥
ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥੧॥
ਪਾਰੁ ਕੈਸੇ ਪਾਇਬੋ ਰੇ ॥ ਮੋ ਸਉ, ਕੋਊ ਨ ਕਹੈ ਸਮਝਾਇ ॥
ਜਾ ਤੇ, ਆਵਾ ਗਵਨੁ ਬਿਲਾਇ ॥੧॥ ਰਹਾਉ ॥
ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ ॥
ਕਵਨ ਕਰਮ ਤੇ ਛੂਟੀਐ? ਜਿਹ ਸਾਧੇ, ਸਭ ਸਿਧਿ ਹੋਇ ॥੨॥
ਕਰਮ ਅਕਰਮ ਬਿਚਾਰੀਐ; ਸੰਕਾ ਸੁਨਿ ਬੇਦ ਪੁਰਾਨ ॥
ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ? ॥੩॥
ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ॥
ਸੁਧ ਕਵਨ ਪਰ ਹੋਇਬੋ? ਸੁਚ ਕੁੰਚਰ ਬਿਧਿ ਬਿਉਹਾਰ ॥੪॥
ਰਵਿ ਪ੍ਰਗਾਸ, ਰਜਨੀ ਜਥਾ ਗਤਿ; ਜਾਨਤ ਸਭ ਸੰਸਾਰ ॥
ਪਾਰਸ ਮਾਨੋ ਤਾਬੋ ਛੁਏ; ਕਨਕ ਹੋਤ, ਨਹੀ ਬਾਰ ॥੫॥
ਪਰਮ ਪਰਸ ਗੁਰੁ ਭੇਟੀਐ; ਪੂਰਬ ਲਿਖਤ ਲਿਲਾਟ ॥
ਉਨਮਨ ਮਨ, ਮਨ ਹੀ ਮਿਲੇ; ਛੁਟਕਤ ਬਜਰ ਕਪਾਟ ॥੬॥
ਭਗਤਿ ਜੁਗਤਿ ਮਤਿ ਸਤਿ ਕਰੀ; ਭ੍ਰਮ ਬੰਧਨ ਕਾਟਿ ਬਿਕਾਰ ॥
ਸੋਈ ਬਸਿ ਰਸਿ ਮਨ ਮਿਲੇ; ਗੁਨ ਨਿਰਗੁਨ ਏਕ ਬਿਚਾਰ ॥੭॥
ਅਨਿਕ ਜਤਨ ਨਿਗ੍ਰਹ ਕੀਏ; ਟਾਰੀ ਨ ਟਰੈ ਭ੍ਰਮ ਫਾਸ ॥
ਪ੍ਰੇਮ ਭਗਤਿ ਨਹੀ ਊਪਜੈ; ਤਾ ਤੇ ਰਵਿਦਾਸ ਉਦਾਸ ॥੮॥੧॥

Gauree Bairaagan:

In the Golden Age of Sat Yuga, was Truth; in the Silver Age of Trayta Yuga, charitable feasts; in the Brass Age of Dwaapar Yuga, there was worship.
In those three ages, people held to these three ways. But in the Iron Age of Kali Yuga, the Name of the Lord is your only Support. ||1||
How can I swim across?
No one has explained to me,
so that I might understand how I can escape reincarnation. ||1||Pause||

So many forms of religion have been described; the whole world is practicing them.
What actions will bring emancipation, and total perfection? ||2||
One may distinguish between good and evil actions, and listen to the Vedas and the Puraanas, but doubt still persists.
Skepticism continually dwells in the heart, so who can eradicate egotistical pride? ||3||
Outwardly, he washes with water, but deep within, his heart is tarnished by all sorts of vices.
So how can he become pure? His method of purification is like that of an elephant, covering himself with dust right after his bath! ||4||
With the rising of the sun, the night is brought to its end; the whole world knows this.
It is believed that with the touch of the Philosopher's Stone, copper is immediately transformed into gold. ||5||

When one meets the Supreme Philosopher's Stone, the Guru, if such pre-ordained destiny is written on one's forehead,
then the soul blends with the Supreme Soul, and the stubborn doors are opened wide. ||6||
Through the way of devotion, the intellect is imbued with Truth; doubts, entanglements and vices are cut away.
The mind is restrained, and one attains joy, contemplating the One Lord, who is both with and without qualities. ||7||
I have tried many methods, but by turning it away, the noose of doubt is not turned away.
Love and devotion have not welled up within me, and so Ravi Daas is sad and depressed. ||8||1||

ਆਸਾ ਬਾਣੀ ਸ੍ਰੀ ਰਵਿਦਾਸ ਜੀਉ

ਕੀ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥
ਪੰਚ ਦੋਖ ਅਸਾਧ, ਜਾ ਮਹਿ; ਤਾ ਕੀ ਕੇਤਕ ਆਸ ॥੧॥
ਮਾਧੋ! ਅਬਿਦਿਆ ਹਿਤ ਕੀਨ ॥
ਬਿਬੇਕ ਦੀਪ ਮਲੀਨ ॥੧॥ ਰਹਾਉ ॥
ਤ੍ਰਿਗਦ ਜੋਨਿ ਅਚੇਤ ਸੰਭਵ; ਪੁੰਨ ਪਾਪ ਅਸੋਚ ॥
ਮਾਨੁਖਾ ਅਵਤਾਰ ਦੁਲਭ; ਤਿਹੀ ਸੰਗਤਿ ਪੋਚ ॥੨॥
ਜੀਅ ਜੰਤ ਜਹਾ ਜਹਾ ਲਗੁ; ਕਰਮ ਕੇ ਬਸਿ ਜਾਇ ॥
ਕਾਲ ਫਾਸ ਅਬਧ ਲਾਗੇ; ਕਛੁ ਨ ਚਲੈ ਉਪਾਇ ॥੩॥
ਰਵਿਦਾਸ ਦਾਸ, ਉਦਾਸ ਤਜੁ ਭ੍ਰਮੁ; ਤਪਨ ਤਪੁ, ਗੁਰ ਗਿਆਨ ॥
ਭਗਤ ਜਨ, ਭੈ ਹਰਨ; ਪਰਮਾਨੰਦ ਕਰਹੁ ਨਿਦਾਨ ॥੪॥੧॥

Aasaa, The Word Of The Reverend Ravi Daas Jee: 

The deer, the fish, the bumble bee, the moth and the elephant are destroyed, each for a single defect.
So the one who is filled with the five incurable vices - what hope is there for him? ||1||
O Lord, he is in love with ignorance. His lamp of clear wisdom has grown dim. ||1||Pause||
The creeping creatures live thoughtless lives, and cannot discriminate between good and evil.
It is so difficult to obtain this human incarnation, and yet, they keep company with the low. ||2||
Wherever the beings and creatures are, they are born according to the karma of their past actions.
The noose of death is unforgiving, and it shall catch them; it cannot be warded off. ||3||
O servant Ravi Daas, dispel your sorrow and doubt, and know that Guru-given spiritual wisdom is the penance of penances.
O Lord, Destroyer of the fears of Your humble devotees, make me supremely blissful in the end. ||4||1||

ਆਸਾ ॥

ਸੰਤ ਤੁਝੀ ਤਨੁ, ਸੰਗਤਿ ਪ੍ਰਾਨ ॥
ਸਤਿਗੁਰ ਗਿਆਨ, ਜਾਨੈ ਸੰਤ ਦੇਵਾ ਦੇਵ ॥੧॥
ਸੰਤ ਚੀ ਸੰਗਤਿ, ਸੰਤ ਕਥਾ ਰਸੁ ॥
ਸੰਤ ਪ੍ਰੇਮ ਮਾਝੈ ਦੀਜੈ, ਦੇਵਾ ਦੇਵ! ॥੧॥ ਰਹਾਉ ॥
ਸੰਤ ਆਚਰਣ, ਸੰਤ ਚੋ ਮਾਰਗੁ; ਸੰਤ ਚ ਓਲ੍ਹਗ ਓਲ੍ਹਗਣੀ ॥੨॥
ਅਉਰ ਇਕ ਮਾਗਉ, ਭਗਤਿ ਚਿੰਤਾਮਣਿ ॥
ਜਣੀ ਲਖਾਵਹੁ, ਅਸੰਤ ਪਾਪੀ ਸਣਿ ॥੩॥
ਰਵਿਦਾਸੁ ਭਣੈ, ਜੋ ਜਾਣੈ ਸੋ ਜਾਣੁ ॥
ਸੰਤ ਅਨੰਤੁਹਿ, ਅੰਤਰੁ ਨਾਹੀ ॥੪॥੨॥

Aasaa:

Your Saints are Your body, and their company is Your breath of life.
By the True Guru-given spiritual wisdom, I know the Saints as the gods of gods. ||1||
O Lord, God of gods, grant me the Society of the Saints,
the sublime essence of the Saints' conversation, and the Love of the Saints. ||1||Pause||
The Character of the Saints, the lifestyle of the Saints,
and the service of the servant of the Saints. ||2||
I ask for these, and for one thing more - devotional worship, which shall fulfill my desires.
Do not show me the wicked sinners. ||3||
Says Ravi Daas, he alone is wise, who knows this:
there is no difference between the Saints and the Infinite Lord. ||4||2||

ਆਸਾ ॥

ਤੁਮ ਚੰਦਨ, ਹਮ ਇਰੰਡ ਬਾਪੁਰੇ; ਸੰਗਿ ਤੁਮਾਰੇ ਬਾਸਾ ॥
ਨੀਚ ਰੂਖ ਤੇ ਊਚ ਭਏ ਹੈ; ਗੰਧ ਸੁਗੰਧ ਨਿਵਾਸਾ ॥੧॥
ਮਾਧਉ! ਸਤਸੰਗਤਿ ਸਰਨਿ ਤੁਮ੍ਹ੍ਹਾਰੀ ॥
ਹਮ ਅਉਗਨ, ਤੁਮ੍ਹ੍ਹ ਉਪਕਾਰੀ ॥੧॥ ਰਹਾਉ ॥
ਤੁਮ ਮਖਤੂਲ, ਸੁਪੇਦ ਸਪੀਅਲ; ਹਮ ਬਪੁਰੇ, ਜਸ ਕੀਰਾ ॥
ਸਤਸੰਗਤਿ ਮਿਲਿ ਰਹੀਐ ਮਾਧਉ! ਜੈਸੇ ਮਧੁਪ ਮਖੀਰਾ ॥੨॥
ਜਾਤੀ ਓਛਾ, ਪਾਤੀ ਓਛਾ; ਓਛਾ ਜਨਮੁ ਹਮਾਰਾ ॥
ਰਾਜਾ ਰਾਮ ਕੀ ਸੇਵ ਨ ਕੀਨੀ; ਕਹਿ ਰਵਿਦਾਸ ਚਮਾਰਾ ॥੩॥੩॥

Aasaa:

You are sandalwood, and I am the poor castor oil plant, dwelling close to you.
From a lowly tree, I have become exalted; Your fragrance, Your exquisite fragrance now permeates me. ||1||
O Lord, I seek the Sanctuary of the company of Your Saints;
I am worthless, and You are so benevolent. ||1||Pause||
You are the white and yellow threads of silk, and I am like a poor worm.
O Lord, I seek to live in the Company of the Saints, like the bee with its honey. ||2||
My social status is low, my ancestry is low, and my birth is low as well.
I have not performed the service of the Lord, the Lord, says Ravi Daas the cobbler. ||3||3||

ਆਸਾ ॥

ਕਹਾ ਭਇਓ, ਜਉ ਤਨੁ ਭਇਓ ਛਿਨੁ ਛਿਨੁ ॥
ਪ੍ਰੇਮੁ ਜਾਇ, ਤਉ ਡਰਪੈ ਤੇਰੋ ਜਨੁ ॥੧॥
ਤੁਝਹਿ ਚਰਨ ਅਰਬਿੰਦ, ਭਵਨ ਮਨੁ ॥
ਪਾਨ ਕਰਤ ਪਾਇਓ, ਪਾਇਓ ਰਾਮਈਆ ਧਨੁ ॥੧॥ ਰਹਾਉ ॥
ਸੰਪਤਿ ਬਿਪਤਿ, ਪਟਲ ਮਾਇਆ ਧਨੁ ॥
ਤਾ ਮਹਿ ਮਗਨ, ਹੋਤ ਨ ਤੇਰੋ ਜਨੁ ॥੨॥
ਪ੍ਰੇਮ ਕੀ ਜੇਵਰੀ, ਬਾਧਿਓ ਤੇਰੋ ਜਨ ॥
ਕਹਿ ਰਵਿਦਾਸ, ਛੂਟਿਬੋ ਕਵਨ ਗੁਨ? ॥੩॥੪॥

Aasaa:

What would it matter, if my body were cut into pieces?
If I were to lose Your Love, Lord, then Your humble servant would be afraid. ||1||
Your lotus feet are the home of my mind.
Drinking in Your Nectar, I have obtained the wealth of the Lord. ||1||Pause||
Prosperity, adversity, property and wealth are just Maya.
Your humble servant is not engrossed in them. ||2||
Your humble servant is tied by the rope of Your Love.
Says Ravi Daas, what benefit would I get by escaping from it? ||3||4||